Yeshu Geets – Largest Christian Song Lyrics Databse

Explore thousands of Christian worship lyrics in Hindi, Punjabi, English, and multiple languages.

ਦਾਊਦ ਦੇ ਨਗਰ ਵਿੱਚ ਪੈਦਾ ਹੋ ਗਿਆ ਦੁਨਿਆ ਦਾ ਪਾਲਣਹਾਰਾ।

 ਨਬੀਆਂ ਨੇ ਕਿਹਾ ਦੋ ਹਜ਼ਾਰ ਸਾਲ ਤੋਂ।

ਜਾਣੂ ਸੀ ਖ਼ੁਦਾ ਦੁਨਿਆ ਦੇ ਹਾਲ ਤੋਂ।


ਬੀਮਾਰਾਂ ਲਈ ਮਰਹਮ ਬਣ ਕੇ

ਦੁਖੀਆਂ ਲਈ ਬਣ ਸਹਾਰਾ।



Chorus

ਦਾਊਦ ਦੇ ਨਗਰ ਵਿੱਚ ਪੈਦਾ ਹੋ ਗਿਆ

ਦੁਨਿਆ ਦਾ ਪਾਲਣਹਾਰਾ।




ਮਾਂ ਮਰੀਅਮ ਦੇ ਘਰ ਵਿੱਚ

ਯਿਸੂ ਬਾਲਕ ਬਣ ਕੇ ਆਇਆ।

ਵਿੱਚ ਹਨੇਰੇ ਰਹਿੰਦੇ ਸੀ ਜੋ

ਸਭ ਨੂੰ ਰਾਹ ਵਿਖਾਇਆ।

ਦੂਤ ਵੀ ਗਾਉਂਦੇ ਮਹਿਮਾ ਉਸ ਦੀ।

ਝੂਮੇ ਜੱਗ ਸਾਰਾ।


ਦਾਊਦ ਦੇ ਨਗਰ ਵਿੱਚ…



Verse 3:

ਐਸਾ ਹੋਇਆ, ਫ਼ਜ਼ਲ ਖ਼ੁਦਾ ਦਾ

ਸਾਰੇ ਜੱਗ ਦੇ ਉੱਤੇ।

ਚਾਨਣ ਹੋਇਆ ਚਾਰ ਚੁਫੇਰੇ।

ਦੁਖ ਦੀ ਕਾਲ਼ੀ ਰੁੱਠੇ।


ਅੱਜ ਦੇ ਵਰਗਾ ਸਮਾਂ ਇਲਾਹੀ

ਆਉਣਾ ਨਹੀਂ ਦੋਬਾਰਾ।



Verse 4

وਦਿਲ ਤੋਂ ਕਰੋ ਸ੍ਵਾਗਤ।

ਰੱਬ ਨੇ ਸੁਣਿਆ ਅੱਜ ਦੁਆਵਾਂ।

ਯਿਸੂ ਰਾਜਾ ਪੈਦਾ ਹੋਇਆ।

ਟਲਿਆਂ ਸਭ ਬਲ਼ਾਵਾਂ।


ਪਾਪਾਂ ਅਤੇ ਸਰਾਪਾਂ ਤੋਂ

ਸਾਨੂੰ ਮਿਲਿਆ ਹੈ ਛੁਟਕਾਰਾ।


ਦਾਊਦ ਦੇ ਨਗਰ ਵਿੱਚ…

Post a Comment

Did this song touch your heart? Share your experience, testimony, or prayer request below. Let’s glorify God together.