🎵

Free Song Library

Every song on Yeshu Geets is either Public Domain or originally written by our team.

You may freely use, share, print, project, record, and perform these songs in churches, ministries, fellowships, and personal worship.

✓ Free for Everyone

ਯੇਸ਼ੂ ਨਾਮ ਦੀਆਂ ਧੂੰਮਾਂ

 (Chorus)

ਧਰਤੀ ਟਲ ਸਕਦੀ ਹੈ, ਅੰਬਰ ਟਲ ਸਕਦੇ ਨੇ

ਪਰ ਯੇਸ਼ੂ ਨਾਮ ਨਹੀਂ ਟਲਣਾ, ਇਹ ਨਬੀ ਵੀ ਦੱਸਦੇ ਨੇ

ਜਿਹੜਾ ਯੁੱਗੋ-ਯੁੱਗ ਅਟੱਲ ਹੈ, ਉਸਦੀ ਮਹਿਮਾ ਗਾਵਾਂਗੇ

ਪੂਰੀ ਦੁਨੀਆ ਦੇ ਵਿੱਚ ਯੇਸ਼ੂ ਨਾਮ ਦੀਆਂ ਧੂੰਮਾਂ ਪਾਵਾਂਗੇ

(Verse 1)

ਇਹ ਨਾਮ ਸਵਰਗੋਂ ਆਇਆ, ਆਸ਼ਿਸ਼ਾਂ ਵਰਿਆ ਏ

ਇਹ ਨਾਮ ਸਵਰਗੋਂ ਆਇਆ, ਆਸ਼ਿਸ਼ਾਂ ਵਰਿਆ ਏ

ਸਾਡੀ ਬੰਜਰ ਜ਼ਿੰਦਗੀ ਤੇ, ਬਣ ਬੱਦਲ ਵਰ੍ਹਿਆ ਏ

ਸਾਡੀ ਬੰਜਰ ਜ਼ਿੰਦਗੀ ਤੇ, ਬਣ ਬੱਦਲ ਵਰ੍ਹਿਆ ਏ

ਯੇਸ਼ੂ ਨਾਮ ਦੇ ਝੰਡੇ, ਹਰ ਥਾਂ ਹਰ ਪਾਸੇ ਲਹਿਰਾਵਾਂਗੇ

ਪੂਰੀ ਦੁਨੀਆ ਦੇ ਵਿੱਚ ਯੇਸ਼ੂ ਨਾਮ ਦੀਆਂ ਧੂੰਮਾਂ ਪਾਵਾਂਗੇ

ਪੂਰੀ ਦੁਨੀਆ ਦੇ ਵਿੱਚ ਯੇਸ਼ੂ ਨਾਮ ਦੀਆਂ ਧੂੰਮਾਂ ਪਾਵਾਂਗੇ

ਕਦੇ ਵੀ ਨਾ ਘਬਰਾਵਾਂਗੇ

(Verse 2)

ਅਸਮਾਨ ਦੇ ਥੱਲੇ ਧਰਤੀ ਤੇ, ਕੋਈ ਦੂਜਾ ਨਾਮ ਨਹੀਂ

ਜੋ ਸਦਾ ਦੀ ਜ਼ਿੰਦਗੀ ਦੇਵੇ, ਕੋਈ ਹੋਰ ਕਲਾਮ ਨਹੀਂ

ਜਿਸ ਕਾਰਵਾਂ ਨੂੰ ਲੈ ਜਾਵੇ ਯੇਸ਼ੂ, ਉਸ ਰਸਤੇ ਜਾਵਾਂਗੇ

ਪੂਰੀ ਦੁਨੀਆ ਦੇ ਵਿੱਚ ਯੇਸ਼ੂ ਨਾਮ ਦੀਆਂ ਧੂੰਮਾਂ ਪਾਵਾਂਗੇ

ਪੂਰੀ ਦੁਨੀਆ ਦੇ ਵਿੱਚ ਯੇਸ਼ੂ ਨਾਮ ਦੀਆਂ ਧੂੰਮਾਂ ਪਾਵਾਂਗੇ

ਕਦੇ ਵੀ ਨਾ ਘਬਰਾਵਾਂਗੇ

(Verse 3)

ਅਸੀਂ ਹਰ ਵੇਲੇ ਦਿਲ ਅੰਦਰੋਂ, ਯੇਸ਼ੂ ਨਾਮ ਤੇ ਹੀ ਧਿਆਨ

ਘਰ ਵਿੱਚ ਸੁਖਾਂ ਨਾਲ ਵੱਸਦੇ, ਸੁੱਖਾਂ ਸਭ ਦੀਆਂ ਚਾਹੁੰਦੇ ਆਂ

ਹਾਂ ਖੁਸ਼ੀਆਂ ਨਾਲ ਵੱਸਦੇ, ਖੁਸ਼ੀਆਂ ਸਭ ਦੀਆਂ ਚਾਹੁੰਦੇ ਆਂ

ਇਸ ਖੁਸ਼ਖਬਰੀ ਦੀ ਖੁਸ਼ਬੂ ਨਾਲ, ਪੂਰਾ ਜਗ ਮਹਿਕਾਵਾਂਗੇ

ਪੂਰੀ ਦੁਨੀਆ ਦੇ ਵਿੱਚ ਯੇਸ਼ੂ ਨਾਮ ਦੀਆਂ ਧੂੰਮਾਂ ਪਾਵਾਂਗੇ

ਪੂਰੀ ਦੁਨੀਆ ਦੇ ਵਿੱਚ ਯੇਸ਼ੂ ਨਾਮ ਦੀਆਂ ਧੂੰਮਾਂ ਪਾਵਾਂਗੇ

(Outro)

ਕਦੇ ਵੀ ਨਾ ਘਬਰਾਵਾਂਗੇ

Post a Comment

Did this song touch your heart? Share your experience, testimony, or prayer request below. Let’s glorify God together.
View on Yeshu Geets