Yeshu Geets – Largest Christian Song Lyrics Databse

Explore thousands of Christian worship lyrics in Hindi, Punjabi, English, and multiple languages.

ਨਜ਼ਾਤ Lyrics - Elohi Brothers & Sahil Ayub

ਆਜੋ ਜੀਹਨੇ ਪਾਪਾਂ ਤੋਂ ਰਿਹਾਈ ਪਾਉਣੀ ਏ 

ਜ਼ਿੰਦਗੀ ਸਦਾ ਦੀ ਚੰਗਿਆਈ ਪਾਉਣੀ ਏ 
ਕਿਸੇ ਜਾਤ ਲਈ ਨੀ ਆਇਆ ਕਿਸੇ ਕੌਮ ਲਈ ਨੀ ਆਇਆ 
ਯਿਸੂ ਆਇਆ ਪੂਰੀ ਦੁਨੀਆ ਦੇ ਲਈ ਏ 
ਜਿਹਨੇ ਜਿਹਨੇ ਯਿਸੂ ਜੀ ਨਾਮ ਜਪਿਆ 
ਓਹਨੂੰ ਪਾਪਾਂ ਤੋਂ ਨਜ਼ਾਤ ਮਿਲ ਗਈ ਏ 

ਕਾਲਿਆਂ ਦਾ ਰੱਬ ਨਾ ਉਹ ਗੋਰਿਆਂ ਦਾ ਰੱਬ ਏ 
ਜਿਹੜੇ ਓਹਨੂੰ ਲੱਭਦੇ ਨੇ ਓਹਨੂੰ ਜਾਂਦਾ ਲੱਭ ਏ 
ਯਿਸੂ ਸਵਰਗਾਂ ਨੂੰ ਛੱਡ ਡੇਰਾ ਚਰਨੀ ਚ ਲਾਇਆ 
ਦੇਖੋ ਸਵਰਗਾਂ ਦੀ ਰਾਹ ਖੁੱਲ ਗਈ ਏ
ਜਿਹਨੇ ਜਿਹਨੇ……

ਟੱਪੇ 
ਸੋਹਣਾ ਸੋਹਣਾ ਸੋਹਣਾ 
ਮੌਤ ਨੂੰ ਹਰਾਇਆ ਜਿਸਨੇ 
ਮੇਰੇ ਯਿਸੂ ਜਿਹਾ ਹੋਰ ਨੀ ਹੋਣਾ

ਤਾਰਾ ਤਾਰਾ ਤਾਰਾ 
ਇਕੋ ਯਿਸੂ ਨਾਮ ਜੱਗ ਤੇ 
ਬਿਨਾ ਜਿਹਦੇ ਨਹੀਓਂ ਹੋਣਾ ਛੁਟਕਾਰਾ 

ਪਾਵੇ ਪਾਵੇ ਪਾਵੇ 
ਧਰਮ ਨਾ ਜਾਤ ਪੁੱਛਦਾ 
ਯਿਸੂ ਸਾਰਿਆਂ ਨੂੰ ਗਲ਼ ਨਾਲ ਲਾਵੇ 

ਵਾਂਗਰਾ ਓਕਾਬਾਂ ਸਾਨੂੰ ਉੱਡਣਾ ਸਿਖਾਇਆ ਏ 
ਕਿਸੇ ਇਨਸਾਨ ਨੇ ਨੀ ਰੱਬ ਨੇ ਵਧਾਇਆ ਏ 
ਨਾਰੇ ਫ਼ਤਿਹ ਵਾਲੇ ਲਾਈਏ ਹੈਲੇਲੁਜਾਹ ਜਦੋਂ ਗਾਈਏ 
ਕੰਧ ਜੜ੍ ਤੋਂ ਵੈਰੀ ਦੀ ਹਿੱਲ ਗਈ ਏ 
ਜਿਹਨੇ ਜਿਹਨੇ……

Post a Comment

Did this song touch your heart? Share your experience, testimony, or prayer request below. Let’s glorify God together.